ਆਰਥਿਕ ਤੰਗੀ ਕਾਰਨ ਮਜਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਆਰਥਿਕ ਤੰਗੀ ਕਾਰਨ ਮਜਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਰਣਜੀਤ ਸਿੰਘ ਗਿੱਲ ਪਿੰਡ ਬੁੱਟਰ ਸ਼ਰੀਹ ਇਕ ਖੇਤ ਮਜਦੂਰ ਨੇ ਆਪਣੇ ਹੀ ਘਰ 'ਚ ਖੁਦ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਸਾਡੀ ਇਕ ਸੂਣ ਵਾਲੀ ਮੱਝ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਜੋ ਅਸੀ ਕਰਜਾ ਚੁੱਕ ਕੇ ਲਈ ਸੀ । ਉਹ ਉਸੇ ਦਿਨ ਤੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਜ ਸਵੇਰ ਉਸਨੇ ਜਦ ਅਸੀ ਘਰ 'ਚ ਨਹੀ ਸੀ ਤਾਂ ਫਾਹਾ ਲੈ ਲਿਆ। ਥਾਣਾ ਕੋਟਭਾਈ ਦੇ ਐਸ ਐਚ ਓ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਨ ਲਈ ਗਿਦੜਬਾਹਾ ਸਿਵਲ ਹਸਪਤਾਲ ਭੇਜ ਦਿੱਤੀ ਹੈ।