ਛੋਟੇ ਕਿਸਾਨ ਆਪਣੇ ਜੁਗਾੜ ਨਾਲ ਬਚਤ ਕਰਨ ਲੱਗੇ
ਸਰਕਾਰੀ ਮਦਦ ਸਿਆਸੀ ਪਹੁੰਚ ਵਾਲੇ ਕਿਸਾਨਾਂ ਤੱਕ ਸੀਮਿਤ
ਦੋਦਾ, (ਰਣਜੀਤ ਗਿੱਲ)ਭਾਵੇ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਕਿਸਾਨਾ ਪੱਧਰ ਪਹਿਲਾ ਨਾਲੋ ਉੱਚਾ ਹੋਇਆ ਹੈ ਪਰ ਇਹ ਸਭ ਹਕੀਕਤ ਤੋ ਦੂਰ ਹੀ ਨਜ਼ਰ ਆ ਰਿਹਾ ਹੈ ਕਿਉਕਿ ਅੱਜ ਛੋਟੇ ਕਿਸਾਨਾ ਦੀ ਮਾਲੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਉਹ ਲੱਕੀ ਤੋੜਵੀ ਮਹਿੰਗਾਈ ਦੇ ਚਲਦੇ ਖੇਤੀ ਕਰਨ ਦੇ ਸਾਧਨ ਖ੍ਰੀਦਨ ਤੋ ਵੀ ਅਸਮਰਥ ਹੋ ਚੁੱਕਾ ਹੈ ਅਤੇ ਦਿਨੋ ਦਿਨ ਕਰਜ਼ੇ ਦੇ ਜਾਲ ਵਿੱਚ ਫਸਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆ ਕਿਸਾਨ ਬੇਅੰਤ ਸਿੰਘ ਮਹਿੰਗਾ ਸਿੰਘ ਆਦਿ ਨੇ ਕਿਹਾ ਕਿ ਸਾਡੇ ਵਰਗੇ ਛੋਟੇ ਕਿਸਾਨ ਖੇਤੀ ਲਾਗਤਾ ਦੇ ਵਧਣ ਕਾਰਨ ਖੇਤੀ ਦੇ ਸੰਦ ਨਹੀ ਖ੍ਰੀਦ ਸਕਦੇ । ਉਨ੍ਹਾਂ ਕਿਹਾ ਕਿ ਜੇਕਰ ਇੱਕ ਏਕੜ ਟਰੈਕਟਰ ਨਾਲ ਝੋਨੇ ਵਾਲੀ ਪੈਲੀ ਵਿੱਚ ਕੱਦੂ ਕਰਵਾਉਣਾ ਹੈ ਤਾਂ ਲਗਭਗ 1000 ਰੁਪਏ ਕਿਰਾਇਆ ਦੇਣਾ ਪੈਦਾ ਹੈ ,ਜੋ ਅਸੀ ਦੇ ਨਹੀ ਸਕਦੇ ਜਿਸ ਕਰਕੇ ਅਸੀ ਆਪਣੇ ਹੱਥੀ ਕੱਦੂ ਕਰ ਰਹੇ ਹਾ ਜਿਸ ਨਾਲ ਕੁਝ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਸ ਕਦਰ ਮਹਿੰਗਾਈ ਦੀ ਰਫਤਾਰ ਵੱਧ ਰਹੀ ਹੈ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਡੀਆਂ ਫਸਲਾਂ ਦੇ ਭਾਂਅ ਕੁਝ ਵੀ ਵਧੇ ਕਿਉਕਿ ਜਿਨਸ ਦਾ ਮੁੱਲ ਤਾਂ ਇਕ ਕੁਇੰਟਲ ਮਗਰ ਮਸਾਂ 50 ਰੁਪਏ ਹੀ ਹਰ ਸਾਲ ਵਧਦਾ ਹੈ ਦੂਜੇ ਪਾਸੇ ਖਾਦਾ, ਸਪ੍ਰੇਰਾ ਆਦਿ ਦੇ ਰੇਟਾ ਵਿੱਚ ਚੋਖਾਂ ਵਾਧਾ ਹੋ ਜਾਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੀ ਲਵਾਈ ਪ੍ਰਤੀ ਏਕੜ ਪਿੱਛਲੇ ਸਾਲ ਦੇ ਬਜਾਏ 500 ਰੁਪਏ ਵਧੀ ਹੈ ਅਤੇ ਇਸੇ ਤਰ੍ਹਾਂ ਹੀ ਹੋਰ ਖੇਤੀ ਲਾਗਤਾਂ ਵਿੱਚ ਵੀ ਦੁੱਗਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰਾ ਦਾਅਵੇ ਕਰ ਰਹੀਆ ਹਨ ਕਿਸਾਨਾਂ ਨੂੰ ਵੱਖ ਵੱਖ ਸਹੂਲਤਾਂ ਦਿੱਤੀਆ ਜਾ ਰਹੀਆ ਹਨ, ਉਹ ਸਿਆਸੀ ਪਹੁੰਚ ਵਾਲੇ ਲੋਕਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਦੀਆ ਹਨ। ਕਿਸਾਨਾਂ ਨੇ ਕਿਹਾ ਕਿ ਜੋ ਕਾਣੀ ਵੰਡ ਕਿਸਾਨਾ ਨਾਲ ਸਰਕਾਰਾਂ ਕਰ ਰਹੀਆਂ ਹਨ ਜੇਕਰ ਉਹ ਬੰਦ ਨਾ ਕੀਤੀ ਗਈ ਤਾਂ ਛੋਟੇ ਕਿਸਾਨਾ ਦਾ ਇਕ ਦਿਨ ਖਾਤਮਾ ਹੋ ਜਾਵੇਗਾ।
ਫੋਟੋ ਰਣਜੀਤ ਗਿੱਲ 2
ਕੈਪਸਨ- ਪਿੰਡ ਗੁਰੂਸਰ ਦੇ ਖੇਤਾਂ ਵਿੱਚ ਹੱਥੀ ਕੱਦੂ ਕਰਦੇ ਹੋਏ ਕਿਸਾਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ