ਪਿੰਡਾਂ ਵਿੱਚ ਧੜੱਲੇ ਨਾਲ ਚਲ ਰਹੀਆਂ ਸਰਾਬ ਦੀਆਂ ਨਜਾਇਜ਼ ਬ੍ਰਾਂਚਾ
ਆਬਕਾਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ
ਦਿਨ ਚੜਦੇ ਹੀ ਖੁਲ ਜਾਦੀਆਂ ਲਾਲ ਪਰੀ ਦੀਆਂ ਨਜਾਇਜ਼ ਬ੍ਰਾਚਾਂ
ਅੱਧੀ ਰਾਤ ਤੱਕ ਸੱਜਦੀਆਂ ਲਾਲ ਪਰੀਂ ਦੇ ਸੌਕੀਨਾ ਦੀਆ ਮਹਿਫਲਾਂ
ਦੋਦਾ, ਰਣਜੀਤ ਗਿੱਲ, ਜਿੱਥੇ ਪੰਜਾਬ ਸਰਕਾਰ ਸਿਹਤ ਵਿਭਾਗ ਦੀ ਮਦਦ ਨਾਲ ਨਸ਼ਿਆਂ ਨੇ ਵਹਿ ਰਹੇ ਛੇਵੇ ਦਰਿਆਂ ਨੂੰ ਰੋਕਣ ਲਈ ਨਸ਼ਾਂ ਛੁਡਾਓ ਕੈਪ ਲਾ ਕੇ ਵੱਡੇ ਪੱਧਰ ਤੇ ਮਹਿੰਮ ਚਲਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਦਾ ਆਪਣਾ ਅਦਾਰਾਂ ਆਬਕਾਰੀ ਵਿਭਾਗ ਸਰਾਬ ਰੂਪੀਂ ਨਸ਼ਿਆ ਦੇ ਕਾਰੋਬਾਰ ਨੂੰ ਹੋਰ ਵਧਾਉਣ ਲਈ ਨਜਾਇਜ਼ ਬ੍ਰਾਂਚਾ ਖੋਲਣ ਦੀ ਕਥਿਤ ਚਾਲ ਚਲ ਰਿਹਾ ਹੈ, ਜਿਸ ਨਾਲ ਨਸ਼ਿਆਂ ਖਿਲਾਫ ਵਿੱਢੀ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਖੋਰਾ ਲੱਗ ਰਿਹਾ ਹੈ। ਜਿਸ ਦੀ ਤਾਜ਼ਾਂ ਮਿਸਾਲ ਪਿੰਡ ਗੁਰੂਸਰ ਅਤੇ ਕਸਬਾ ਦੋਦਾ ਵਿਖੇ ਚਲ ਰਹੀਆਂ ਸਰਾਬ ਦੀਆਂ ਨਜਾਇਜ਼ ਬ੍ਰਾਂਚਾ ਤੋ ਬਾਖੂਬੀ ਮਿਲਦੀ ਹੈ। ਜਾਣਕਾਰੀ ਅਨੁਸਾਰ ਦੋਦਾ ਵਿਖੇ ਸਰਾਬ ਦੀਆਂ ਦੋ ਨਜਾਇਜ਼ ਬ੍ਰਾਂਚਾ ਚਲ ਰਹੀਆਂ ਹਨ ਜਿੰਨ੍ਹਾਂ ਵਿੱਚ ਇਕ ਕਾਉਣੀ ਵਾਲੇ ਮੋੜ ਤੇ ਅਤੇ ਦੂਸਰੀ ਜਲ ਘਰ ਦੇ ਬਿਲਕੁਲ ਨੇੜੇ, ਇਸੇ ਤਰ੍ਹਾਂ ਹੀ ਪਿੰਡ ਗੁਰੂਸਰ ਵਿੱਚ ਰਾਜਸਥਾਨ ਨਹਿਰ ਦੇ ਨੇੜੇ ਧੜੱਲੇ ਨਾਲ ਨਜਾਇਜ਼ ਬ੍ਰਾਂਚ ਚਲ ਰਹੀ ਹੈ । ਪਿੰਡ ਵਾਸੀਆ ਨੇ ਦੱਸਿਆ ਕਿ ਇਹ ਨਜਾਇਜ਼ ਬ੍ਰਾਂਚਾਂ ਪਹੁੰ ਫੁਟਦਿਆ ਹੀ ਖੁਲ ਜਾਦੀਆਂ ਹਨ ਅਤੇ ਦੇਰ ਰਾਤ ਤੱਕ ਚਲਦੀਆਂ ਰਹਿੰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਬ੍ਰਾਚਾਂ ਵਿੱਚ ਸਰਾਬ ਦੇ ਰੇਟ ਵੀ ਵੱਧ ਵਸੂਲੇ ਜਾਦੇ ਹਨ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੇ ਮੁਲਾਜ਼ਮ ਇਨ੍ਹਾਂ ਬ੍ਰਾਚਾ ਤੇ ਗੇੜੇ ਤਾਂ ਮਾਰਦੇ ਰਹਿੰਦੇ ਪਰ ਪਤਾਂ ਨੀ ਕਿਉ ਉਹ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਦੱਸਿਆ ਕਿ ਸਰਾਬੀ ਹਾਲਤ ਵਿੱਚ ਦੋਦਾ ਦੇ ਵਾਟਰ ਵਰਕਸ ਵਿੱਚ ਪਏ ਰਹਿੰਦੇ ਹਨ ਜਿਸ ਨਾਲ ਇੱਥੋ ਲੰਘਣ ਵਾਲੀਆ ਧੀਆਂ ਭੈਣਾਂ ਨੂੰ ਨਿਮੋਸੀ ਦਾ ਸਾਹਮਣਾ ਕਰਨਾ ਪੈਦਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਵਿਖੇ ਚਲਦੀ ਨਜਾਇਜ਼ ਸਰਾਬ ਦੀ ਬ੍ਰਾਂਚ ਤਾਂ ਅੱਧੀ ਰਾਤ ਤੱਕ ਪਿਆਕੜਾਂ ਦੀ ਸੇਵਾ ਕਰਦੀ ਹੈ। ਪਿੰਡ ਵਾਸੀਆ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਨਜਾਇਜ਼ ਬ੍ਰਾਂਚਾ ਨੂੰ ਫੌਰਨ ਬੰਦ ਕਰਵਾਇਆ ਜਾਵੇ । ਜਦ ਇਸ ਸਬੰਧੀ ਜਿਲ੍ਹਾਂ ਆਬਕਾਰੀ ਵਿਭਾਗ ਦੇ ਈ ਟੀ ਓ ਸ੍ਰੀ ਬਲਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਨਜਾਇਜ਼ ਬ੍ਰਾਂਚਾਂ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਖਿਲਾਫ ਢਿੱਲ ਨਹੀ ਵਰਤੀ ਜਾਵੇਗੀ। ਪਰ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਆਬਕਾਰੀ ਵਿਭਾਗ ਕੋਈ ਕਾਰਵਾਈ ਕਰੇਗਾ ਜਾ ਫਿਰ ਸਿਰਫ ਖਾਨਾਪੂਰਤੀ ਕਰਕੇ ਹੀ ਬੁੱਤਾ ਸਾਰ ਦੇਵੇਗਾ।
ਫੋਟੋ ਰਣਜੀਤ ਗਿੱਲ
ਕੈਪਸ਼ਨ- ਨਜਾਇਜ਼ ਚਲ ਰਹੀ ਬ੍ਰਾਂਚ ਦਾ ਦ੍ਰਿਸ਼।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ