ਨਵੀਂ ਪੁਲਿਸ ਚੌਕੀਂ ਦਾ ਸਵਾਗਤ ਚੋਰਾਂ ਨੇ ਦੁਕਾਨ ਤੇ ਚੋਰੀ ਕਰਕੇ ਕੀਤਾ
ਦੋਦਾ, ਰਣਜੀਤ ਗਿੱਲ, ਭਾਵੇ ਚੋਰੀ ਦੀਆਂ ਵਾਰਦਾਤਾਂ ਪੁਲਿਸ ਚੌਕੀ ਤੋ ਪਹਿਲਾ ਵੀ ਆਏ ਦਿਨ ਹੁੰਦੀਆਂ ਰਹਿੰਦੀਆ ਹਨ ਪਰ ਚੋਰਾਂ ਨੇ ਇਕ ਦਿਨ ਪਹਿਲਾ ਪਿੰਡ ਦੋਦਾ 'ਚ ਖੁੱਲ੍ਹੀ ਪੁਲਿਸ ਚੌਕੀ ਦਾ ਸਵਾਗਤ ਗਰੋਵਰ ਟੀ ਵੀ ਸੈਟਰ ਤੇ ਚੋਰੀ ਨੂੰ ਅੰਜ਼ਾਮ ਦੇ ਕੇ ਕੀਤਾ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਜਿਲ੍ਹਾਂ ਪੁਲਿਸ ਮੁੱਖੀ ਨੇ ਚਿੰਲਿਗ ਸ਼ੈਟਰ ਨਾਲ ਨਵੀ ਬਣੀ ਪੁਲਿਸ ਚੌਕੀ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਸੀ ਇਸ ਚੌਕੀ ਬਣਨ ਨਾਲ ਚੋਰੀ ਵਾਰਦਾਤਾਂ ਅਤੇ ਸਰਾਰਤੀ ਅਨਸਰਾਂ ਤੇ ਨੱਥ ਪਵੇਗੀ ਪਰ ਬੀਤੀ ਰਾਤ ਹੋਈ ਚੋਰੀ ਨੇ ਫੇਰ ਪੁਲਿਸ ਦੇ ਦਾਅਵਿਆ ਦੀ ਪੋਲ ਖੋਲਕੇ ਰੱਖ ਦਿੱਤੀ ਹੈ। ਗਰੋਵਰ ਟੀ ਵੀ ਸ਼ੈਟਰ ਦੇ ਮਾਲਕ ਵਰਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮੇਸਾ ਤਰ੍ਹਾਂ ਜਦ ਮੈ ਦੁਕਾਨ ਖੋਲਕੇ ਵੇਖੀ ਤਾਂ ਪਤਾ ਚਲਿਆ ਕਿ ਚੋਰਾਂ ਨੇ ਦੁਕਾਨ ਤੋ ਚੋਰੀ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਦੁਕਾਨ ਦੀ ਛੱਤ ਪੁੱਟਕੇ ਚੋਰਾ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ। ਦੁਕਾਨ ਵਿੱਚੋ ਐਲ ਈ ਡੀ, ਪੰਜ ਸਪੀਕਰ ਬਾਕਸ ਅਤੇ ਗੱਲੇ ਵਿੱਚੋ ਵੀ ਕੁਝ ਪੈਸੇ ਚੋਰੀ ਹੋਏ। ਉਨ੍ਹਾਂ ਦੱਸਿਆ ਕਿ ਕਰੀਬ ਮੇਰਾ 50 ਹਜਾਰ ਦਾ ਸਮਾਨ ਚੋਰਾ ਨੇ ਚੋਰੀ ਕਰ ਲਿਆ ਹੈ। ਪੁਲਿਸ ਚੌਕੀ ਦੋਦਾ ਦੇ ਇੰਚਾਰਜ਼ ਮੇਜਰ ਸਿੰਘ ਨੇ ਕਿਹਾ ਕਿ ਸਾਨੂੰ ਚੋਰੀ ਦੀ ਸੂਚਨਾ ਮਿਲ ਗਈ ਹੈ ਅਤੇ ਜਲਦ ਚੋਰ ਨੂੰ ਫੜ ਲਿਆ ਜਾਵੇਗਾ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ