ਐਫ ਸੀ ਆਈ ਗੁਦਾਮ ਦੋਦਾ ਕਣਕ ਦੀ ਥਾਂ ਭੰਗ ਦਾ ਗੁਦਾਮ ਬਣਿਆ
ਅਮਲੀਆਂ ਨੂੰ ਬਣੀਆਂ ਮੌਜ਼ਾ, ਕੰਧ ਟੱਪਕੇ ਲੈਦੇ ਨੇ ਨਜ਼ਾਰੇ
ਦੋਦਾ,ਰਣਜੀਤ ਗਿੱਲ, ਇਕ ਪਾਸੇ ਪੰਜਾਬ ਸਰਕਾਰ ਸਿਹਤ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਨਸ਼ੇ ਛੁਡਾਉਣ ਦੇ ਉਪਰਾਲੇ ਕਰ ਰਹੀ ਹੈ ਪਰ ਦੂਜ਼ੇ ਪਾਸੇ ਸਰਕਾਰੀ ਏਜੰਸੀ ਐਡ ਸੀ ਆਈ ਦਾ ਗੁਦਾਮ ਜੋ ਦੋਦਾ ਵਿਖੇ ਹੈ,ਵਿੱਚ ਜਿਸ 'ਵਿੱਚ ਵੱਡੀ ਮਾਤਰਾਂ ਵਿੱਚ ਭੰਗ ਦੇ ਬੂਟੇ ਉਘ ਕੇ ਕਰੀਬ ਚਾਰ ਤੋ ਪੰਜ ਫੁੱਟ ਦੇ ਹੋਏ ਪਏ ਹਨ। ਪਰ ਜਿਲ੍ਹਾਂ ਪੁਲਿਸ ਮੁੱਖੀ ਅਤੇ ਜਿਲ੍ਹਾਂ ਪ੍ਰਸਾਸਨ ਇਹ ਦਾਅਵੇ ਕਰ ਰਿਹਾ ਹੈ ਕਿ ਭੰਗ ਦੇ ਬੂਟੇ ਨਸ਼ਟ ਕਰ ਦਿੱਤੇ ਜਾਣਗੇ ਪਰ ਐਫ ਸੀ ਆਈ ਗੁਦਾਮ ਵਿੱਚ ਕਣਕ ਦੇ ਨਾਲ ਭੰਗ ਦੇ ਬੂਟੇ ਗੁਦਾਮ ਦੀ ਸੋਭਾਂ ਵਧਾ ਰਹੇ ਹਨ। ਇਹ ਭੰਗ ਦੇ ਬੂਟੇ ਜੋ ਪੱਕਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ ,ਜਿਸਦਾ ਨਜ਼ਾਰਾ ਅਮਲੀ ਕੱਧ ਟੱਪਕੇ ਨਜ਼ਾਰੇ ਮਾਣ ਰਹੇ ਹਨ ਪਰ ਐਫ ਸੀ ਆਈ ਦੇ ਕਰਮਚਾਰੀ ਅਤੇ ਮੁਲਾਜ਼ਮ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਜਦ ਇਸ ਸਬੰਧੀ ਐਫ ਸੀ ਆਈ ਦੇ ਗੁਦਾਮ ਵਿੱਚ ਮੌਜੂਦ ਫੂਡ ਇੰਸਪੈਕਟਰ ਮਨਜੀਤ ਸਿੰਘ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਫ ਸੀ ਆਈ ਕੋਲ ਪੈਸੇ ਦੀ ਕਮੀ ਹੋਣ ਕਾਰਨ ਅਸੀ ਗੁਦਾਮ ਦੀ ਸਫਾਈ ਨਹੀ ਕਰਵਾ ਸਕੇ।
Comments
Post a Comment